ਤਾਲਾਬੰਦੀ: ਇੱਕ ਰੁਝਾਨ


picture for a man with turban
ਮੈਂ ਆਪਣੇ ਭਰਾ ਤੇ ਭਰਜਾਈ ਨੂੰ ਮਿਲਣ ਬੰਗਲੌਰ ਗਿਆ ਹੋਇਆ ਸੀ ਜਦੋਂ ਇਹ ਸਭ ਸ਼ੁਰੂ ਹੋਇਆ। ਮੈਂ ਖ਼ਬਰਾਂ ਦੇਖ ਰਿਹਾ ਸੀ ਤੇ ਉਹਨਾਂ ਨੇ ਦਸਿਆ ਕਿ ਸਾਰੇ ਸਕੂਲ, ਕਾਲਜ, ਸ਼ਾਪਿੰਗ ਮਾਲ, ਸਿਨਮਾ ਹਾਲ, ਤੇ ਹੋਰ ਸਮਾਜਿਕ ਥਾਵਾਂ ਬੰਦ ਕੀਤੀਆਂ ਜਾ ਰਹੀਆਂ ਹਨ। ਓਦੋਂ ਪਤਾ ਲੱਗਾ ਕਿ ਸਤਿਥੀ ਕਿੰਨੀ ਗੰਭੀਰ ਹੈ। ਸੰਪੂਰਨ ਤਾਲਾਬੰਦੀ ਤੋਂ ਕੁਝ ਦੀਨ ਪਹਿਲਾਂ ਹੀ ਮੈਂ ਸੁਰੱਖਿਅਤ ਦਿੱਲੀ ਪਰਤ ਆਇਆ ਸੀ। ਇਥੋਂ ਸ਼ੁਰੂ ਹੋਇਆ ਸਾਡਾ ਅਸਲ ਇਮਤਿਹਾਨ। 

               ਸ਼ੁਰੂ-ਸ਼ੁਰੂ ਵਿੱਚ ਜਦੋਂ ਖ਼ਬਰ ਆਈ ਕਿ ਤਾਲਾਬੰਦੀ ਹੋ ਰਹੀ ਹੈ ਤੇ ਕੋਈ ਵੀ ਇਨਸਾਨ ਆਪਣੇ ਘਰੋਂ ਬਾਹਰ ਨਹੀਂ ਨਿਕਲ ਸਕਦਾ ਤਾਂ ਲੱਗਿਆ ਕਿ ਇਨ੍ਹਾਂ ਔਖਾ ਨਹੀਂ ਹੋਣਾ ਇੱਕ ਮਹੀਨੇ ਦੀ ਤੇ ਗੱਲ ਹੈ। ਪਰ ਜਿਉਂ ਹੀ ਪੰਜ-ਸੱਤ ਦਿਨ ਬੀਤੇ ਤਾਂ ਅਹਿਸਾਸ ਹੋਇਆ ਕਿ ਅਸੀਂ ਬਾਹਰ ਜਾਣ ਦੇ ਆਦੀ ਹੋ ਗਏ ਸੀ। ਘਰ ਬੈਠਣਾ ਇਹਨਾਂ ਔਖਾ ਕਦੇ ਲਗਿਆ ਹੀ ਨਹੀਂ ਸੀ ਕਿਉਂਕਿ ਅਸੀਂ ਕਦੇ ਇਹਨਾਂ ਲੰਮਾ ਸਮਾਂ ਘਰ ਬੈਠੇ ਹੀ ਨਹੀਂ। 

               ਜਦੋਂ ਜ਼ਿੰਦਗੀ ਦੌੜਦੀ ਸੀ ਤਾਂ ਅਸੀਂ ਸੋਚਦੇ ਸੀ ਕਿ ਇੱਕ ਠਹਿਰਾਵ ਹੋਣਾ ਚਾਹੀਦਾ ਹੈ ਤੇ ਲਵੋ ਜ਼ਿੰਦਗੀ ਨੇ ਮੌਕਾ ਦੇ ਦਿੱਤਾ। ਉਹੀ ਬੱਚਪਨ ਦੇ ਦਿਨ ਫਿਰ ਮੁੜ ਆਏ ਸਨ। ਦੇਰ ਰਾਤ ਤੱਕ ਭੈਣ-ਭਰਾਵਾਂ ਨਾਲ ਬੈਠ ਫ਼ਿਲਮਾਂ ਦੇਖੀਆਂ, ਛੱਤ ਤੇ ਬੈਟ-ਬਾਲ ਖੇਡੇ, ਰਾਤ-ਰਾਤ ਬੈਠ ਗੱਪਾਂ ਮਾਰੀਆਂ ਤੇ ਇੱਕ ਦੂਜੇ ਦਾ ਮਖੌਲ ਬਨਾਉਣਾ। ਇੰਝ ਲਗਿਆ ਜਿਵੇਂ ਬੱਚਪਨ ਨੂੰ ਫਿਰ ਜੀਅ ਲਿਆ ਹੋਵੇ। ਇੱਕ ਸਮਝ ਇਹ ਵੀ ਆਈ ਕਿ ਲੋਕਾਂ ਤੋਂ ਦੂਰੀ ਬਨਾਉਣ ਲਈ ਤਾਂ ਹੁਣ ਕਿਹਾ ਗਿਆ ਸੀ ਪਰ ਅਸੀਂ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਲੋਕਾਂ ਤੋਂ ਦੂਰ ਹੀ ਸੀ।

               ਇਸ ਹਾਸੇ ਖੇਡੇ ਦੇ ਨਾਲ-ਨਾਲ ਰੂਹ ਦੀ ਖੁਰਾਕ ਵੱਲ ਵੀ ਧਿਆਨ ਦਿੱਤਾ। ਸਾਰੇ ਪਰਿਵਾਰ ਨੇ ਮਿਲਕੇ ਸਹਿਜ ਪਾਠ ਕਿੱਤੇ ਤੇ ਰੱਬ ਦਾ ਦਿਨੋਂ ਦੀਨ ਸ਼ੁਕਰ ਕੀਤਾ ਤੇ ਸਰਬੱਤ ਦਾ ਭਲਾ ਮੰਗਿਆ। ਸਹਿਜ ਪਾਠ ਸੰਪੂਰਨ ਹੋਣ ਵਾਲੇ ਦਿਨ ਸਾਰਿਆਂ ਨੇ ਮਿਲ ਕੇ ਲੰਗਰ ਤਿਆਰ ਕਰਨਾ ਤੇ ਕੱਠੇ ਬੈਠ ਛਕਣਾ। ਵੱਡਾ ਪਰਿਵਾਰ ਹੋਣਾ ਵੀ ਇੱਕ ਅਸੀਸ ਹੀ ਹੈ।

              ਤਾਲਾਬੰਦੀ ਵਿਚ ਮੈਂ ਬਹੁਤ ਕੁਛ ਸਿੱਖਿਆ ਤੇ ਸਮਝਿਆ ਹੈ ਜਿਵੇਂ- ਪਰਿਵਾਰ ਵਾਂਗ ਤੁਹਾਡਾ ਸਾਥ ਹੋਰ ਕੋਈ ਨਹੀਂ ਦੇ ਸਕਦਾ, ਸਬਰ ਤੇ ਸੰਤੋਖ ਹਾਸਿਲ ਕਰਨੇ ਬਹੁਤ ਸੌਖੇ ਵੀ ਨੇ ਤੇ ਔਖੇ ਵੀ, ਮਾੜੇ ਹਾਲਾਤਾਂ ਵਿੱਚ ਵੀ ਅਸੀਂ ਸਕਾਰਾਤਮਕ ਰਹਿ ਸਕਦੇ ਹਾਂ, ਅਸੀਂ ਮੋਬਾਈਲ ਤੋਂ ਬਿਨਾਂ ਵੀ ਰਹਿ ਸਕਦੇ ਹਾਂ। ਜ਼ਿੰਦਗੀ ਔਖੀ ਹੁੰਦੀ ਨਹੀਂ ਸਾਡੀ ਇੱਛਾਵਾਂ ਉਸਨੂੰ ਔਖਾ ਬਣਾ ਦਿੰਦੀਆਂ ਹਨ। ਜ਼ਿੰਦਗੀ ਖੁੱਲ ਕੇ ਜੀਓ, ਕਿੱਸੇ ਨਾਲ ਗਿੱਲਾ ਸ਼ਿਕਵਾ ਨਾ ਰੱਖੋ, ਖੁਸ਼ੀ ਤੇ ਪਿਆਰ ਵੰਡੋ ਕਿਓਂਕਿ ਤੁਹਾਨੂੰ ਨਹੀਂ ਪਤਾ ਕਿ ਕਿਹੜੇ ਮੋੜ ਤੇ ਮੌਤ ਤੁਹਾਡਾ ਇੰਤਜ਼ਾਰ ਕਰ ਰਹੀ ਹੈ।
  ਜ਼ਿੰਦਗੀ ਜ਼ਿੰਦਾਬਾਦ                  
 Translation

When all this began, I was at my brother’s place in Bangalore. I was constantly watching the news and got to know that all the places of social gatherings like schools, colleges, shopping malls, cinema halls, etc. have been closed. At that point, I realized how intense the situation was. I had returned home before a few days of lockdown. This is where the real story begins.

In the very beginning, we thought that staying at home would be a piece of cake as it was supposed to last for a month only. Gradually, after a few days I understood that it wasn’t that easy as it seemed to be because going out (not staying at home) had become a habit. Staying in had never appeared to be this tough.

Everyone now got a break from life, as we used to urge for it from the hustle-bustle of life. The days of childhood were back again. Watching late-night movies with our siblings, playing cricket on the terrace, late-night chit-chatting and so on. It felt like I’ve lived my childhood again. Also, comprehended that the term social distancing was introduced lately but in real life as well we were not attached to people.

Along with all these things, it was time to focus on food for the soul as well. Our whole family organized Sahej Path at home and prayed for the whole humanity. On the day of completion, we prepared langar and had it together. Having a family is truly a blessing.

Lockdown has taught us alot such as – there’s nothing else like our family, attaining patience & tolerance is easy and tough simultaneously, staying positive is also possible in these tough times, we can live without mobile phones as well. Live life to the fullest, don’t keep grudges, spread love and happiness because life is precious and uncertain.
 Hats off life!

Post a Comment

If you have any queries, you can contact us.

Previous Post Next Post